2-1-1 ਮਦਦ ਇੱਥੇ ਸ਼ੁਰੂ ਹੁੰਦੀ ਹੈ

ਜ਼ਿੰਦਗੀ ਸਦਾ ਸੌਖੀ ਨਹੀਂ ਹੁੰਦੀ, ਪਰ ਮਦਦ ਲੱਭਣਾ ਸੌਖਾ ਹੋ ਸਕਦਾ ਹੈ।

2-1-1 `ਤੇ ਫੋਨ ਕਰੋ ਅਤੇ ਆਪਣੀ ਤਰਜੀਹ ਵਾਲੀ ਬੋਲੀ ਵਿਚ ਮਦਦ ਮੰਗੋ। ਦੋਭਾਸ਼ੀਏ ਦੀਆਂ ਸੇਵਾਵਾਂ 150 ਨਾਲੋਂ ਜ਼ਿਆਦਾ ਬੋਲੀਆਂ ਵਿਚ ਉਪਲਬਧ ਹਨ।

ਇਹ ਮੁਫਤ, ਗੁਪਤ ਹੈ ਅਤੇ ਹਰ ਰੋਜ਼ ਦਿਨ ਦੇ 24 ਘੰਟੇ ਉਪਲਬਧ ਹੈ।

ਤੁਹਾਡੇ ਵਲੋਂ ਫੋਨ ਕਰਨ `ਤੇ, ਸਾਡੇ ਰੀਸੋਰਸ ਨੈਵੀਗੇਟਰਜ਼ ਵਿੱਚੋਂ ਕੋਈ, ਤੁਹਾਡੀਆਂ ਨਿੱਜੀ ਲੋੜਾਂ ਦੇ ਆਧਾਰ `ਤੇ ਤੁਹਾਡੇ ਭੂਗੋਲਿਕ ਇਲਾਕੇ ਵਿਚ ਪ੍ਰੋਗਰਾਮ ਅਤੇ ਸੇਵਾਵਾਂ ਲੱਭਣ ਵਿਚ ਤੁਹਾਡੀ ਮਦਦ ਕਰੇਗਾ।

ਜੇ ਤੁਹਾਨੂੰ ਇਨ੍ਹਾਂ ਦੇ ਸੰਬੰਧ ਵਿਚ ਮਦਦ ਦੀ ਲੋੜ ਹੋਵੇ ਤਾਂ 2-1-1 `ਤੇ ਫੋਨ ਕਰੋ:

  • ਮੁਢਲੀਆਂ ਲੋੜਾਂ ਜਿਵੇਂ ਕਿ ਖਾਣਾ ਅਤੇ ਰਹਿਣ ਲਈ ਥਾਂ,
  • ਮਾਨਸਿਕ ਸਿਹਤ ਅਤੇ ਨਸ਼ਿਆਂ ਦੇ ਸੰਬੰਧ ਵਿਚ ਮਦਦ,
  • ਕਾਨੂੰਨੀ ਅਤੇ ਵਿੱਤੀ ਮਦਦ,
  • ਸੀਨੀਅਰਾਂ ਲਈ ਮਦਦ ਅਤੇ ਹੋਰ ਬਹੁਤ ਕੁਝ।

ਫੋਨ ਕਰਨ ਵਾਲਿਆਂ ਨੂੰ ਅਸੀਂ ਜਿਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਕੋਲ ਭੇਜਦੇ ਹਾਂ ਉਹ ਸਾਡੇ ਵੈੱਬਸਾਈਟ ਉੱਪਰ ਲੱਭੇ ਜਾ ਸਕਦੇ ਹਨ। ਪਰ, ਇਸ ਸਮੇਂ ਇਹ ਵੈੱਬਸਾਈਟ ਸਿਰਫ ਅੰਗਰੇਜ਼ੀ ਵਿਚ ਹੀ ਉਪਲਬਧ ਹੈ।

ਬੀ ਸੀ 211 ਨੂੰ ਫੰਡ ਯੂਨਾਈਟਿਡ ਵੇਅ, ਬ੍ਰਿਟਿਸ਼ ਕੋਲੰਬੀਆ ਸੂਬੇ, ਅਤੇ ਵੈਨਕੂਵਰ ਸਿਟੀ ਵਲੋਂ ਖੁੱਲ੍ਹਦਿਲੀ ਨਾਲ ਕੀਤੀ ਗਈ ਮਦਦ ਰਾਹੀਂ ਮਿਲੇ ਹਨ।